7.7 C
ਬ੍ਰਸੇਲ੍ਜ਼
ਸ਼ਨੀਵਾਰ, ਅਪ੍ਰੈਲ 27, 2024
ਏਸ਼ੀਆਯੂਰੋਪਿਅਨ ਕਮਿਸ਼ਨ ਮੂਹਰੇ ਚੁੱਕਿਆ ਜਾਏਗਾ ਬੰਦੀ ਸਿੰਘ ਅਤੇ ਕਿਸਾਨਾਂ ਦਾ ਮਸਲਾ

ਯੂਰੋਪਿਅਨ ਕਮਿਸ਼ਨ ਮੂਹਰੇ ਚੁੱਕਿਆ ਜਾਏਗਾ ਬੰਦੀ ਸਿੰਘ ਅਤੇ ਕਿਸਾਨਾਂ ਦਾ ਮਸਲਾ

ਬੇਦਾਅਵਾ: ਲੇਖਾਂ ਵਿੱਚ ਦੁਬਾਰਾ ਪੇਸ਼ ਕੀਤੀ ਗਈ ਜਾਣਕਾਰੀ ਅਤੇ ਵਿਚਾਰ ਉਹਨਾਂ ਦੇ ਹਨ ਅਤੇ ਇਹ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ। ਵਿੱਚ ਪ੍ਰਕਾਸ਼ਨ The European Times ਆਪਣੇ ਆਪ ਦਾ ਮਤਲਬ ਦ੍ਰਿਸ਼ਟੀਕੋਣ ਦੀ ਪੁਸ਼ਟੀ ਨਹੀਂ ਹੈ, ਪਰ ਇਸਨੂੰ ਪ੍ਰਗਟ ਕਰਨ ਦਾ ਅਧਿਕਾਰ ਹੈ।

ਬੇਦਾਅਵਾ ਅਨੁਵਾਦ: ਇਸ ਸਾਈਟ ਦੇ ਸਾਰੇ ਲੇਖ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। ਅਨੁਵਾਦ ਕੀਤੇ ਸੰਸਕਰਣ ਇੱਕ ਸਵੈਚਾਲਤ ਪ੍ਰਕਿਰਿਆ ਦੁਆਰਾ ਕੀਤੇ ਜਾਂਦੇ ਹਨ ਜਿਸਨੂੰ ਨਿਊਰਲ ਅਨੁਵਾਦ ਕਿਹਾ ਜਾਂਦਾ ਹੈ। ਜੇਕਰ ਸ਼ੱਕ ਹੈ, ਤਾਂ ਹਮੇਸ਼ਾ ਮੂਲ ਲੇਖ ਨੂੰ ਵੇਖੋ। ਸਮਝ ਲਈ ਤੁਹਾਡਾ ਧੰਨਵਾਦ.

ਨਿਊਜ਼ਡੈਸਕ
ਨਿਊਜ਼ਡੈਸਕhttps://europeantimes.news
The European Times ਖ਼ਬਰਾਂ ਦਾ ਉਦੇਸ਼ ਸਾਰੇ ਭੂਗੋਲਿਕ ਯੂਰਪ ਦੇ ਆਲੇ ਦੁਆਲੇ ਨਾਗਰਿਕਾਂ ਦੀ ਜਾਗਰੂਕਤਾ ਵਧਾਉਣ ਲਈ ਮਹੱਤਵਪੂਰਨ ਖ਼ਬਰਾਂ ਨੂੰ ਕਵਰ ਕਰਨਾ ਹੈ।

ਨਵੀਂ ਦਿੱਲੀ 11 ਮਾਰਚ ,ਬੋਲੇ ਪੰਜਾਬ ਬਿਓਰੋ (ਮਨਪ੍ਰੀਤ ਸਿੰਘ ਖਾਲਸਾ):-ਯੂਰੋਪ ਦੇ ਮੁੱਖ ਸ਼ਹਿਰ ਬੈਲਜੀਅਮ ਵਿਖੇ ਬੰਦੀ ਸਿੰਘ ਅਤੇ ਕਿਸਾਨਾਂ ਦੇ ਹਕ਼ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ ਹਨ । ਪ੍ਰਦਰਸ਼ਨ ਬਾਰੇ ਜਾਣਕਾਰੀ ਦੇਂਦਿਆਂ ਯੂਰੋਪਿਅਨ ਸਿੱਖ ਓਰਗੇਨਾਇਜੇਸ਼ਨ ਦੇ ਮੁੱਖੀ ਬਿੰਦਰ ਸਿੰਘ ਨੇ ਦਸਿਆ ਕਿ ਆਪਣੇ ਹਕਾਂ ਦੀ ਮੰਗ ਕਰ ਰਹੇ ਕਿਸਾਨਾਂ ਉਪਰ ਹਿੰਦੁਸਤਾਨ ਅੰਦਰ ਜਿਸ ਤਰ੍ਹਾਂ ਤਸ਼ੱਦਦ ਕੀਤਾ ਗਿਆ ਹੈ ਓਹ ਨਾ ਸਹਿਣ ਯੋਗ ਹੈ ਇਸ ਦੀ ਜਿਤਨੀ ਨਿਖੇਧੀ ਕੀਤੀ ਜਾਏ ਓਹ ਘੱਟ ਹੈ । ਉਨ੍ਹਾਂ ਕਿਹਾ ਪੈਲੇਟ ਗਂਨ, ਰਸਾਇਨੀਕ ਗੈਸਾਂ ਦੀ ਆਮ ਇਨਸਾਨਾਂ ਉਪਰ ਵਰਤੋਂ ਕੀਤੀ ਗਈ ਜਿਸ ਦੀ ਵਰਤੋਂ ਉਪਰ ਸਖ਼ਤ ਮਨਾਹੀ ਹੈ ।

ਉਨ੍ਹਾਂ ਕਿਹਾ ਕਿ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਪੰਜਾਬ ਤੋਂ ਹਜਾਰਾਂ ਮੀਲ ਦੂਰ ਅਸਾਮ ਅੰਦਰ ਬੰਦ ਕਰਕੇ, ਸਿੱਖਾਂ ਨੂੰ ਤੀਜੇ ਦਰਜੇ ਦੇ ਨਾਗਰਿਕ ਹੋਣਾ ਦਸਿਆ ਗਿਆ । ਹੁਣ ਉਨ੍ਹਾਂ ਉਪਰ ਹੋ ਰਹੇ ਤਸ਼ੱਦਦ ਵਿਰੁੱਧ ਭੁੱਖ ਹੜਤਾਲ ਤੇ ਹਨ ਤੇ ਉਨ੍ਹਾਂ ਦੇ ਹਕ਼ ਵਿਚ ਉਨ੍ਹਾਂ ਦੇ ਮਾਤਾ ਪਿਤਾ ਅਤੇ ਹੋਰ ਸੰਗਤਾਂ ਵੀਂ ਭੁੱਖ ਹੜਤਾਲ ਤੇ ਹਨ ਪਰ ਸਰਕਾਰ ਉਨ੍ਹਾਂ ਵਲ ਧਿਆਨ ਨਹੀਂ ਦੇ ਰਹੀ ਹੈ ।

ਅਸੀ ਇਨ੍ਹਾਂ ਗੱਲਾਂ ਦਾ ਧਿਆਨ ਯੂਰੋਪਿਅਨ ਪਾਰਲੀਮੈਂਟ ਅੰਦਰ ਵੀਂ ਲਿਆਂਦਾ ਹੈ ਅਤੇ ਜੇਕਰ ਇਹ ਮੁੱਦੇ ਜਲਦ ਹੱਲ ਨਹੀਂ ਹੁੰਦੇ ਤਾਂ ਯੂਰੋਪਿਅਨ ਕਮਿਸ਼ਨ ਮੂਹਰੇ ਵੀਂ ਬੰਦੀ ਸਿੰਘ ਅਤੇ ਕਿਸਾਨਾਂ ਦਾ ਮਸਲਾ ਚੁੱਕਿਆ ਜਾਏਗਾ । ਹਿੰਦੁਸਤਾਨ ਸਰਕਾਰ ਅਤੇ ਸਟੇਟ ਸਰਕਾਰ ਦੇ ਧਿਆਨ ਵਿਚ ਬੰਦੀ ਸਿੰਘਾਂ ਦੇ ਮੁੱਦੇ ਅਤੇ ਕਿਸਾਨਾਂ ਦੀਆਂ ਮੰਗਾ ਨੂੰ ਲਿਆਉਣ ਲਈ ਅਸੀ ਇਕ ਵੱਡਾ ਰੋਸ ਪ੍ਰਦਰਸ਼ਨ ਬੈਲਜੀਅਮ ਦੇ ਗੁਰਦੁਆਰਾ ਸਾਹਿਬ ਦੇ ਗਰਾਉਂਡ ਵਿਚ ਕੀਤਾ ਹੈ ਜਿਸ ਨਾਲ ਓਹ ਤੁਰੰਤ ਉਨ੍ਹਾਂ ਦੇ ਮਸਲੇ ਨੂੰ ਹੱਲ ਕਰੇ ।

ਇਸ ਰੋਸ ਪ੍ਰਦਰਸ਼ਨ ਮੌਕੇ ਯੂਕੇ ਤੋਂ ਭਾਈ ਤਰਸੇਮ ਸਿੰਘ ਖਾਲਸਾ, ਭਾਈ ਰਮਨ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਕਰਮ ਸਿੰਘ ਸਮੇਤ ਵੱਡੀ ਗਿਣਤੀ ਅੰਦਰ ਬੀਬੀਆਂ, ਬੱਚੇ, ਨੌਜੁਆਨ ਅਤੇ ਬਜ਼ੁਰਗ ਆਪਣਾ ਰੋਸ ਪ੍ਰਗਟ ਕਰਣ ਲਈ ਸ਼ਾਮਿਲ ਹੋਏ ਹਨ ।

- ਵਿਗਿਆਪਨ -

ਲੇਖਕ ਤੋਂ ਹੋਰ

- ਵਿਸ਼ੇਸ਼ ਸਮੱਗਰੀ -ਸਪਾਟ_ਮਿਗ
- ਵਿਗਿਆਪਨ -
- ਵਿਗਿਆਪਨ -
- ਵਿਗਿਆਪਨ -ਸਪਾਟ_ਮਿਗ
- ਵਿਗਿਆਪਨ -

ਜਰੂਰ ਪੜੋ

ਤਾਜ਼ਾ ਲੇਖ

- ਵਿਗਿਆਪਨ -